ਸਾਡਾ ਮਕਸਦ
ਪੰਥ ਤੇ ਪੰਜਾਬ ਦੀ ਰੱਖਿਆ

ਪੰਜਾਬ ਪੰਜਾਬੀਆਂ ਦਾ
ਪੰਜਾਬ ਵਿੱਚ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਪਰਵਾਸ, ਜਿਸ ਕਾਰਨ ਵੱਡੇ ਪੱਧਰ ਤੇ ਪੰਜਾਬ ਦੀ ਜਨਸੰਖਿਆ ਵਿੱਚ ਫੇਰਬਦਲ ਹੋ ਰਿਹਾ ਅਤੇ ਗੈਰ ਪੰਜਾਬੀ ਲੋਕ ਪੰਜਾਬ ਦੇ ਸਰੋਤਾਂ ਅਤੇ ਕਾਰੋਬਾਰਾਂ ਤੇ ਕਾਬਜ਼ ਹੈ ਪੰਜਾਬ ਦੇ ਲੋਕਾਂ ਲਈ ਉਪਲਬਧ ਮੌਕਿਆਂ ਨੂੰ ਸਾਡੇ ਤੋਂ ਖੋਹ ਰਹੇ ਹਨ। ਇੱਕ ਯੋਜਨਾਬੱਧ ਤਰੀਕੇ ਨਾਲ ਪਰਵਾਸੀ ਲੋਕਾਂ ਨੂੰ ਪੰਜਾਬ ਵਿੱਚ ਵਸਾਇਆ ਜਾ ਰਿਹਾ ਹੈ। ਇਸ ਹਮਲੇ ਦਾ ਵਿਰੋਧ ਤਕਰੀਬਨ ਭਾਰਤ ਦਾ ਹਰ ਓਹ ਰਾਜ ਕਰਦਾ ਹੈ ਜਿੱਥੇ ਜਿੱਥੇ ਵੀ ਪਰਵਾਸੀ ਇੱਕ ਯੋਜਨਾਬੱਧ ਤਰੀਕੇ ਨਾਲ ਵਸਾਏ ਜਾ ਰਹੇ ਹਨ।
ਜਿਵੇਂ ਸ਼ਹੀਦ ਭਾਈ ਸੰਦੀਪ ਸਿੰਘ (ਦੀਪ ਸਿੱਧੂ) ਦੇ ਕਹਿਣ ਮੁਤਾਬਕ ਇਹ ਸਾਡੀ ਹੋਂਦ ਦੀ ਲੜਾਈ ਹੈ । ਅਤੇ ਅੱਜ ਇਹ ਲੜਾਈ ਸਾਡੇ ਦਰਾਂ ਤੇ ਖੜੀ ਹੈ। ਇਸ ਮਤੇ ਦੇ ਨਾਮ ਅਨੁਸਾਰ ਪੰਜਾਬ ਪੰਜਾਬੀਆਂ ਦਾ ਨਾਅਰਾ ਪੰਜਾਬ ਵਿੱਚ ਬੁਲੰਦ ਕੀਤਾ ਜਾਵੇਗਾ। ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਪੰਜਾਬ ਵਿੱਚ ਹਰ ਤਰੀਕੇ ਦੇ ਸਰਕਾਰੀ ਅਤੇ ਨਿੱਜੀ ਕਾਰੋਬਾਰ ਨੌਕਰੀਆਂ ਵਿੱਚ ਕੇਵਲ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ।
ਅਕਾਲੀ ਦਲ ਵਾਰਿਸ ਪੰਜਾਬ ਦੇ
ਅਕਾਲੀ ਦਲ (ਵਾਰਿਸ ਪੰਜਾਬ ਦੇ) ਇੱਕ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਸਿਆਸੀ ਪਾਰਟੀ ਹੈ, ਜੋ ਪੰਜਾਬ ਵਿੱਚ ਸਕਾਰਾਤਮਕ ਤਬਦੀਲੀ ਅਤੇ ਲੋਕਾਂ ਨੂੰ ਸਸ਼ਕਤ ਕਰਨ ਲਈ ਸਮਰਪਿਤ ਹੈ। ਪਾਰਦਰਸ਼ਤਾ, ਜਵਾਬਦੇਹੀ ਅਤੇ ਵਿਕਾਸ-ਅਧਾਰਿਤ ਸ਼ਾਸਨ ਦੇ ਸਿਧਾਂਤਾਂ ਤੇ ਆਧਾਰਿਤ, ਪਾਰਟੀ ਹਰ ਵਰਗ ਦੀ ਭਲਾਈ, ਆਰਥਿਕ ਵਿਕਾਸ ਅਤੇ ਸਮਾਜਿਕ ਨਿਆਂ ਲਈ ਕੰਮ ਕਰਦੀ ਹੈ।। ਆਉਣ ਵਾਲੇ ਸਮੇਂ ਵਿਚ ਪਾਰਟੀ ਦੇ ਰੈਗੂਲਰ ਪ੍ਧਾਨ ਦੀ ਚੋਣ ਤੱਕ ਇਸ ਰਾਜਸੀ ਜਮਾਤ ਦੀ ਅਗਵਾਈ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਕਰੇਗੀ, ਜਿਸਦੇ ਹੇਠ ਲਿਖੇ ਮੈਂਬਰ ਹੋਣਗੇ:
- ਭਾਈ ਸੁਰਜੀਤ ਸਿੰਘ
- ਬਾਪੂ ਤਰਸੇਮ ਸਿੰਘ
- ਭਾਈ ਸਰਬਜੀਤ ਸਿੰਘ ਖਾਲਸਾ
- ਭਾਈ ਅਮਰਜੀਤ ਸਿੰਘ
- ਭਾਈ ਹਰਭਜਨ ਸਿੰਘ ਤੁੜ
ਇਹ ਕਾਰਜਕਾਰੀ ਕਮੇਟੀ ਨਵੀਂ ਬਣੀ ਪਾਰਟੀ ਦਾ ਜਥੇਬੰਦਕ ਢਾਂਚਾ ਉਸਾਰਨ ਲਈ ਬਣਨ ਵਾਲੀਆਂ ਸਬ- ਕਮੇਟੀਆਂ ਦੀ ਨਿਗਰਾਨੀ ਕਰੇਗੀ ਅਤੇ ਜਥੇਬੰਦਕ ਕਾਰਵਾਈਆਂ ਨੂੰ ਚਲਾਏਗੀ।

ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ 15 ਮਤੇ ਪਾਸ ਕੀਤੇ ਗਏ !
1. ਸੂਬਾਈ ਪਾਰਟੀ ਦੀ ਸਥਾਪਨਾ
2. ਭਰਤੀ ਕਮੇਟੀ
3. ਸੰਵਿਧਾਨ ਘੜਨੀ ਅਤੇ ਏਜੰਡਾ ਕਮੇਟੀ
4. ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨਾ
5. ਰਾਜਨੀਤਿਕ ਮਤਾ-ਬਦਲਵੀਂ ਸਿੱਖ ਰਾਜਨੀਤੀ ਦਾ ਬਿਰਤਾਂਤ
6. ਸੑੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਸਿਧਾਂਤ ਦੀ ਰਾਖੀ
7. ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ
8. ਨਸਲਾਂ ਤੇ ਫ਼ਸਲਾਂ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਿਮਾਇਤ
9. ਸਿੱਖ ਰਾਜਨੀਤੀ ਦਾ ਬਦਲਵਾਂ ਬਿਰਤਾਂਤ ਸਿਰਜਣ ਲਈ ਏਕਤਾ ਦੀ ਅਪੀਲ
10. ਅਨੰਦਪੁਰ ਵਾਪਸੀ
11. ਪਰਵਾਸ ਕਾਰਨ ਪੜ੍ਹੀ ਲਿਖੀ ਗੁਣਵਾਨ ਨੌਜਵਾਨਾਂ ਦਾ ਬਾਹਰ ਜਾਣਾ
12. ਪੰਜਾਬ ਪੰਜਾਬੀਆਂ ਦਾ
13. ਗੁਰੂ ਦਾ ਅਦਬ
14. ਪੰਜਾਬ ਦੇ ਹੋਰ ਵਰਗਾਂ ਦੀ ਨੁਮਾਇੰਦਗੀ
15. ਪੰਜਾਬ ਪੁਲਸ ਦਾ ਪੁਨਰਗਠਨ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ।
Latest From ADWPD
Post From ADWPD
Social media Updates
News & Events Updates
ਪੰਥ ਬਚਾਓ-ਪੰਜਾਬ ਬਚਾਓ
Be the change you want to see.
JOIN ADWPD
ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਮੁਹਿੰਮ “ਪੰਥ ਬਚਾਓ-ਪੰਜਾਬ ਬਚਾਓ” ਪੰਜਾਬ ਦੇ ਸਮਾਜਿਕ ਅਤੇ ਆਧਿਆਤਮਿਕ ਸਥਿਰਤਾ ਨੂੰ ਬਚਾਉਣ ਅਤੇ ਸੁਧਾਰਣ ਲਈ ਹੈ। ਇਸ ਮੁਹਿੰਮ ਦਾ ਮਕਸਦ ਸਿੱਖ ਪੰਥ ਅਤੇ ਪੰਜਾਬ ਦੀ ਧਾਰਮਿਕ, ਸਾਂਸਕ੍ਰਿਤਿਕ ਧਾਰਾ ਨੂੰ ਸੁਰੱਖਿਅਤ ਰੱਖਣਾ ਅਤੇ ਪੰਜਾਬ ਦੀ ਵਿਕਾਸ ਦੀ ਰਾਹ ਨੂੰ ਪੱਕਾ ਕਰਨਾ ਹੈ।