ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਹੁੰਦਲ, ਬਟਾਲਾ ਤੇ ਸੋਹਲ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਿਜ
‘ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰੈੱਸ ਸਕੱਤਰ ਭਾਈ ਸ਼ਮਸ਼ੇਰ ਸਿੰਘ ਪੱਧਰੀ ਵਲੋਂ ਜਾਰੀ ਕੀਤੇ ਬਿਆਨ ‘ਚ ਮੁੱਖ ਦਫ਼ਤਰ ਸਕੱਤਰ ਭਾਈ ਪ੍ਰਗਟ ਸਿੰਘ ਮੀਆਂਵਿੰਡ ਗੁਰਕੀਰਤਨ ਸਿੰਘ ਨੇ ਕਿਹਾ ਕਿ ਗੁਰਕੀਰਤਨ ਸਿੰਘ ਹੁੰਦਲ ਨੂੰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਗੁਰਪ੍ਰੀਤ ਸਿੰਘ ਬਟਾਲਾ ਨੂੰ ਹਲਕਾ ਇੰਚਾਰਜ ਬਟਾਲਾ ਅਤੇ ਜਤਿੰਦਰ ਸਿੰਘ ਸੋਹਲ (ਗੋਰਾ) ਨੂੰ ਹਲਕਾ ਇੰਚਾਰਜ ਕਾਦੀਆਂ ਦਰਸਾਉਣਾ ਪੂਰੀ ਤਰ੍ਹਾਂ ਗਲਤ, ਗੁੰਮਰਾਹਕੁੰਨ ਅਤੇ ਗੈਰ- ਅਧਿਕਾਰਿਤ ਹੈ, ਕਿਉਂਕਿ ਪਾਰਟੀ ਵਲੋਂ ਇਸ ਤਰ੍ਹਾਂ ਦੀ ਕੋਈ ਵੀ ਨਿਯੁਕਤੀ ਨਾ ਤਾਂ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਅਧਿਕਾਰਤ ਆਗੂ ਵਲੋਂ ਬਿਆਨ ਰਾਹੀਂ ਐਲਾਨ ਹੋਇਆ ਹੈ। ਇਸ ਤੋਂ ਇਲਾਵਾ ਜਨਰਲ ਸਕੱਤਰ ਵਰਗਾ ਅਹੁਦਾ ਦਰਸਾਇਆ ਗਿਆ ਹੈ ਅਤੇ ਪਾਰਟੀ ਦੇ ਢਾਂਚੇ ਬਾਰੇ ਗਲਤ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਦਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਇਸ ਅਹੁਦੇ ਲਈ ਵੀ ਕਿਸੇ ਵਿਅਕਤੀ ਦੀ ਅਧਿਕਾਰਿਤ ਨਿਯੁਕਤੀ ਨਹੀਂ ਕੀਤੀ ਗਈ। ਮੀਆਂਵਿੰਡ ਨੇ ਕਿਹਾ ਕਿ ਪਾਰਟੀ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗੁਰਕੀਰਤਨ ਸਿੰਘ ਹੁੰਦਲ, ਗੁਰਪ੍ਰੀਤ ਸਿੰਘ (ਬਟਾਲਾ) ਅਤੇ ਜਤਿੰਦਰ ਸਿੰਘ ਸੋਹਲ (ਗੋਰਾ) ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ਦੇ ਆਧਾਰ ‘ਤੇ ਸੀਨੀਅਰ ਲੀਡਰਸ਼ਿਪ ਦੇ ਹੁਕਮਾਂ ਅਨੁਸਾਰ ਤੁਰੰਤ ਪ੍ਰਭਾਵ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕੀਤਾ ਜਾਂਦਾ ਹੈ।